ਸਾਂਤਾ ਅਗਵੇਦਾ ਦਾ ਮਹਿਲYya1lawגtLd Ga_n R
| ਸਾਂਤਾ ਅਗਵੇਦਾ ਦਾ ਮਹਿਲ | |
|---|---|
Palacio de Galiana | |
ਸਾਂਤਾ ਅਗਵੇਦਾ ਦਾ ਮਹਿਲ (Earth) | |
| ਆਮ ਜਾਣਕਾਰੀ | |
| ਸਥਿਤੀ | ਮਨੋਰਿਕਾ , ਸਪੇਨ |
| ਦੇਸ਼ | ਸਪੇਨ |
ਸਾਂਤਾ ਅਗਵੇਦਾ ਦਾ ਮਹਿਲ ਫੇਰੀਸ, ਮਨੋਰਿਕਾ ਨਗਰਪਾਲਿਕਾ, ਸਪੇਨ ਵਿੱਚ ਸਥਿਤ ਹੈ। ਇਹ ਇੱਕ ਲੰਬੇ ਪਠਾਰ ਉੱਤੇ ਸਥਿਤ ਹੈ। ਇਸ ਪਠਾਰ ਦਾ ਨਾਂ ਸਾਂਤਾ ਅਗਵੇਦਾ ਹੈ। ਇਹ ਸਮੁੰਦਰ ਤਲ ਤੋਂ 264 ਮੀਟਰ ਉੱਪਰ ਹੈ। ਇਹ ਇਸ ਟਾਪੂ ਦਾ ਤੀਜਾ ਸਭ ਤੋਂ ਵੱਡਾ ਪਠਾਰ ਹੈ। ਪਹਿਲੇ ਦੋ ਮੋਤੇ ਤੋਰੋ (358 ਮੀਟਰ) ਅਤੇ ਏਸਕੁਲੁਸਾ (275 ਮੀਟਰ) ਹਨ।
ਇਤਿਹਾਸ[ਸੋਧੋ]
ਸਾਂਤਾ ਅਗਵੇਦਾ ਦੇ ਮਹਿਲ ਦਾ ਨਿਰਮਾਣ ਸਮੇਂ ਸਮੇ ਤੇ ਹੁੰਦਾ ਰਿਹਾ ਹੈ। ਇਹ ਪ੍ਰਾਚੀਨ ਰੋਮਨ ਵਿੱਚ ਮੇਜੋਰਿਕਾ ਦਾ ਹਿੱਸਾ ਸੀ। ਜਦੋ ਅਰਬਾਂ ਨੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ ਤਾਂ ਕੋਰਦੋਬਾ ਦੇ ਖਲੀਫੇ ਨੇ ਇਸਦੇ ਨਿਰਮਾਣ ਦਾ ਆਦੇਸ਼ ਦਿੱਤਾ। ਇਸਦੇ ਸਮੇਂ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ ਪਰ ਇਹ ਪਤਾ ਚਲਦਾ ਹੈ ਕਿ ਇਸਨੂੰ 1232ਈ. ਤੋਂ ਪਹਿਲਾਂ ਹੀ ਬਣਾਇਆ ਗਇਆ ਸੀ। ਇਹ ਅਰਬਾਂ ਦੀ ਰੱਖਿਆ ਦਾ ਸਾਧਨ ਬਣਿਆ ਜਦੋਂ ਅਰਾਗੋਨ ਦੇ ਰਾਜੇ ਅਲਫਾਨਸੋ ਤੀਜੇ ਨੇ ਇੱਥੇ ਹਮਲਾ ਕੀਤਾ। ਬਾਅਦ ਵਿੱਚ 1343ਈ. ਵਿੱਚ ਅਲਫਾਨਸੋ ਦੇ ਭਤੀਜੇ ਪੀਟਰ ਨੇ ਇਸਨੂੰ ਤਬਾਹ ਕਰ ਦਿੱਤਾ। 2006 ਤੱਕ ਇਹ ਮਹਿਲ ਲਗਭਗ ਤਬਾਹ ਹੋ ਚੁਕਿਆ ਸੀ। ਇੱਥੋਂ ਦੀ ਸਥਾਨਕ ਸਰਕਾਰ ਨੇ ਇਸਦੀ ਮੁੜਉਸਾਰੀ ਲਈ ਇੱਕ ਪ੍ਰੋਜੇਕਟ ਦਾ ਬੰਦੋਬਸਤ ਕੀਤਾ ਹੈ।[1]
ਬਾਹਰੀ ਲਿੰਕ[ਸੋਧੋ]
| ਵਿਕੀਮੀਡੀਆ ਕਾਮਨਜ਼ ਉੱਤੇ ਸਾਂਤਾ ਅਗਵੇਦਾ ਦਾ ਮਹਿਲ ਨਾਲ ਸਬੰਧਤ ਮੀਡੀਆ ਹੈ। |
- (ਸਪੇਨੀ) Santa Águeda in castillosnet.org
- (ਕਾਤਾਲਾਨ) Images and history of Santa Àgueda
- (en) The Archaeology of Minorca
ਹਵਾਲੇ[ਸੋਧੋ]
- ↑ La fortificación de Santa Águeda es a partir a ahora de titularidad pública o en otras palabras, de todos los menorquines. (Es Diari)